ਮੁਖ ਪੰਨਾ
Home
  |  
ਸਾਡੇ ਬਾਰੇ
About Us
   |  
ਇਨਫਰਾਸਟਰਕਚਰ
Infrastructure
   |  
 ਫੈਕਲਟੀ 
 Faculty 
 |  
 ਦਾਖਲਾ
Admissions 
 |  
 ਪਲੈਸਮੇਂਟਸ
Placements
   |  
ਗੈਲਰੀ
Gallery
 |  
ਰਜਿਸਟਰ
Register
 |  
ਸਾਡਾ ਪਤਾ
Contact Us
 |  
ਵਿਡਿਓ ਕੈਂਪੇਨ
Video Campaign
Admission/Enquiry Form            Follow Us on FaceBook            Notice on e-learning resources           
  Message from the Incharge
 
 

        ਪੰਜਾਬੀ ਯੂਨੀਵਰਸਿਟੀ ਅਕਾਲੀ ਫੂਲਾ ਸਿੰਘ ਨੇਬਰਹੁੱਡ ਕੈਂਪਸ ਦੀ ਸਥਾਪਨਾ ਸਿੱਖ ਕੌਮ ਦੇ ਮਹਾਨ ਜਰਨੈਲ ਅਕਾਲੀ ਫੂਲਾ ਸਿੰਘ ਦੀ ਯਾਦ ਵਿੱਚ ਉਸ ਵੇਲੇ ਦੇ ਵਾਇਸ-ਚਾਂਸਲਰ ਸ: ਸਵਰਨ ਸਿੰਘ ਬੋਪਾਰਾਏ ਵੱਲੋਂ ਅਕਤੂਬਰ 2006 ਵਿੱਚ ਕੀਤੀ ਗਈ। ਇਹ ਕੈਂਪਸ ਸੰਗਰੂਰ ਜਿਲੇ ਦੀ ਤਹਿਸੀਲ ਮੂਨਕ ਤੋਂ ਲੱਗਭੱਗ 5-6 ਕਿਲੋਮੀਟਰ ਦੀ ਦੂਰੀ ਤੇ ਸਥਿਤ ਪਿੰਡ ਦੇਹਲਾ ਸੀਹਾਂ ਵਿੱਖੇ ਸਥਾਪਿਤ ਹੈ। ਇਹ ਪਿੰਡ ਸ਼ਹੀਦ ਅਕਾਲੀ ਫੂਲਾ ਸਿੰਘ ਜੀ (1 ਜਨਵਰੀ 1761 - 14 ਮਾਰਚ 1823) ਦਾ ਜਨਮ ਸਥਾਨ ਹੈ। ਜਿਨ੍ਹਾਂ ਨੇ ਮਹਾਰਾਜਾ ਰਣਜੀਤ ਸਿੰਘ ਅਧੀਨ ਪੰਜਾਬ ਰਾਜ ਦੇ ਵਿਸਥਾਰ ਲਈ ਅਹਿਮ ਯੋਗਦਾਨ ਪਾਉਂਦਿਆਂ ਅਹਿਮ ਲੜਾਈਆਂ ਲੜੀਆਂ ਅਤੇ ਨੌਸਹਿਰੇ ਦੀ ਜੰਗ ਦੌਰਾਨ ਸ਼ਹੀਦੀ ਪ੍ਰਾਪਤ ਕੀਤੀ। ਸੰਗਰੂਰ ਜਿਲ੍ਹੇ ਦਾ ਇਹ ਕਾਫੀ ਪੱਛੜਿਆ ਹੋਇਆ ਇਲਾਕਾ ਹੈ। ਇਸੇ ਕਾਰਨ ਇਸ ਇਲਾਕੇ ਵਿੱਚ ਉੱਚ ਸਿੱਖਿਆ ਦੇ ਮਿਆਰ ਨੂੰ ਵਧਾਉਣ ਹਿੱਤ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੁਆਰਾ ਇਹ ਕੈਂਪਸ ਹੋਂਦ ਵਿੱਚ ਲਿਆਂਦਾ ਗਿਆ। ਇਸ ਖੇਤਰ ਦੇ ਵਿਦਿਆਰਥੀਆਂ ਨੂੰ ਸਿੱਖਿਆ ਪ੍ਰਾਪਤ ਕਰਨ ਲਈ ਦੂਰ ਦੁਰਾਡੇ ਜਾ ਕੇ ਵੱਧ ਫੀਸ ਦਰਾਂ ਅਤੇ ਹੋਰ ਖਰਚੇ ਝੱਲਣੇ ਪੈਂਦੇ ਸਨ ਅਤੇ ਗਰੀਬ ਅਤੇ ਆਰਥਿਕ ਪੱਖੋਂ ਕਮਜ਼ੋਰ ਪਰਿਵਾਰਾਂ ਦੇ ਬੱਚਿਆਂ ਲਈ ਇਹ ਲੱਗਭੱਗ ਨਾ-ਮੁਮਕਿਨ ਸੀ । ਇਸੇ ਕਰਕੇ ਘੱਟ ਫੀਸ ਦਰਾਂ ਤੇ ਉੱਚੇਰੀ ਸਿੱਖਿਆ ਨੂੰ ਇਹੋ ਜਿਹੇ ਲੋੜਵੰਦ ਬੱਚਿਆਂ ਤੱਕ ਪਹੁੰਚਾਉਣ ਲਈ ਪੰਜਾਬੀ ਯੂਨੀਵਰਸਿਟੀ ਦੁਆਰਾ ਇਹ ਉਪਰਾਲਾ ਕੀਤਾ ਗਿਆ ਅਤੇ ਇਹਨਾਂ ਯਤਨਾਂ ਦੇ ਸਦਕਾ ਹੀ ਇਸ ਖੇਤਰ ਦੇ ਵਿਦਿਆਰਥੀ ਵਰਗ ਨੂੰ ਢੁਕਵੀਆਂ ਸਹੂਲਤਾਂ ਮਿਲ ਰਹੀਆ ਹਨ । ਇਹ ਕੈਂਪਸ ਇਸ ਖੇਤਰ ਦੇ ਵਿਦਿਆਰਥੀ ਵਰਗ ਨੂੰ ਉੱਚ ਸਹੂਲਤਾਂ ਪ੍ਰਦਾਨ ਕਰਨ ਦੇ ਸਲਾਘਾਯੋਗ ਯਤਨ ਕਰ ਰਿਹਾ ਹੈ। ਜਿਸਦੇ ਨਤੀਜੇ ਵਜੋਂ ਇਲਾਕੇ ਦੇ ਬਹੁਤ ਸਾਰੇ ਵਿਦਿਆਰਥੀ ਇੱਥੋਂ ਸਿੱਖਿਆ ਪ੍ਰਾਪਤ ਕਰਕੇ ਵੱਖ-ਵੱਖ ਸਰਕਾਰੀ ਅਤੇ ਗੈਰ-ਸਰਕਾਰੀ ਵਿਭਾਗਾਂ ਵਿੱਚ ਰੋਜ਼ਗਾਰ ਪ੍ਰਾਪਤ ਕਰ ਚੁੱਕੇ ਹਨ। ਕੈਂਪਸ ਵਿੱਚ ਇਸ ਸਮੇਂ ਬੀ.ਏ., ਬੀ.ਸੀ.ਏ., ਪੀ.ਜੀ.ਡੀ.ਸੀ.ਏ., ਐੱਮ.ਐੱਸ.ਸੀ.ਆਈ.ਟੀ., ਸਰਟੀਫਿਕੇਟ ਕੋਰਸ ਇਨ ਕੰਪਿਊਟਰ ਐਪਲੀਕੇਸ਼ਨ ਅਤੇ ਡਿਪਲੋਮਾ ਇਨ ਕੰਪਿਊਟਰ ਹਾਰਡਵੇਅਰ ਐਪਲੀਕੇਸ਼ਨ ਦੇ ਕੋਰਸ ਸਫਲਤਾ ਪੂਰਵਕ ਚਲਾਏ ਜਾ ਰਹੇ ਹਨ। ਇਹਨਾਂ ਕੋਰਸਾਂ ਨੂੰ ਪੜ੍ਹਾਉਣ ਲਈ ਯੂਨੀਵਰਸਿਟੀ ਵੱਲੋਂ ਨਿਯੁਕਤ ਕੀਤਾ ਗਿਆ ਤਜਰਬੇਕਾਰ ਅਤੇ ਉੱਚ ਯੋਗਤਾ ਪ੍ਰਾਪਤ ਅਧਿਆਪਨ ਅਮਲਾ ਹੈ, ਜੋ ਪੂਰੀ ਤਨਦੇਹੀ ਨਾਲ ਵਿਦਿਆਰਥੀਆਂ ਨੂੰ ਵਿੱਦਿਆ ਪ੍ਰਦਾਨ ਕਰਦੇ ਹਨ। ਕੈਂਪਸ ਵਿੱਚ ਕੰਪਿਊਟਰ ਕੋਰਸਾਂ ਨੂੰ ਪੜ੍ਹਾਉਣ ਵਾਸਤੇ ਕੰਪਿਊਟਰ ਲੈਬ ਵੀ ਸਥਾਪਿਤ ਹੈ। ਵਿਦਿਆਰਥੀਆਂ ਲਈ ਕੋਰਸ ਨਾਲ ਸਬੰਧਤ ਅਤੇ ਗਿਆਨਵਰਧਕ ਅਤੇ ਸਿੱਖਿਆ-ਦਾਇਕ ਅਨੇਕ ਪ੍ਰਕਾਰ ਦੀਆਂ ਕਿਤਾਬਾਂ ਨਾਲ ਭਰਪੂਰ ਲਾਇਬ੍ਰੇਰੀ ਵੀ ਮੌਜੂਦ ਹੈ, ਜਿਸ ਦਾ ਲਾਭ ਵਿਦਿਆਰਥੀ ਵਰਗ ਨੂੰ ਭਰਪੂਰ ਮਾਤਰਾ ਵਿੱਚ ਮਿਲਦਾ ਹੈ। ਭਵਿੱਖ ਵਿੱਚ ਵੀ ਇਹ ਕੈਂਪਸ ਇਸ ਇਲਾਕੇ ਦੇ ਵਿਦਿਆਰਥੀਆਂ ਨੂੰ ਗੁਣਵਤਾ ਭਰਪੂਰ ਵਿੱਦਿਆ ਪ੍ਰਦਾਨ ਕਰਨ ਵਿੱਚ ਕੋਈ ਕਸਰ ਨਹੀਂ ਛੱਡੇਗਾ ਤਾਂ ਜੋ ਗਰੀਬ ਅਤੇ ਆਰਥਿਕ ਪੱਖੋਂ ਕਮਜ਼ੋਰ ਪਰਿਵਾਰਾਂ ਦੇ ਬੱਚੇ ਇੱਥੋਂ ਪੜ੍ਹ ਕੇ ਉੱਚ ਪੱਧਰੀ ਨੌਕਰੀਆਂ ਪ੍ਰਾਪਤ ਕਰਕੇ ਦੇਸ਼ ਦੇ ਵਿਕਾਸ ਵਿੱਚ ਆਪਣਾ ਯੋਗਦਾਨ ਪਾਉਂਦੇ ਰਹਿਣ।

   
 
Circulars/Notices  
Events  
 
Developed and Maintained by: Harjit Singh (Assistant Professor)
Powered By: Cel7